Skip to content

Skip to table of contents

ਕੀ ਪਰਮੇਸ਼ੁਰ ਦਾ ਨਾਂ ਵਰਤਣਾ ਗ਼ਲਤ ਹੈ?

ਕੀ ਪਰਮੇਸ਼ੁਰ ਦਾ ਨਾਂ ਵਰਤਣਾ ਗ਼ਲਤ ਹੈ?

ਕੀ ਪਰਮੇਸ਼ੁਰ ਦਾ ਨਾਂ ਵਰਤਣਾ ਗ਼ਲਤ ਹੈ?

ਬਾਈਬਲ ਦੇ ਪੁਰਾਣੇ ਨੇਮ ਵਿਚ ਪਰਮੇਸ਼ੁਰ ਦਾ ਨਾਂ 7,000 ਵਾਰ ਇਸ ਰੂਪ יהוה (ਸੱਜੇ ਤੋਂ ਖੱਬੇ ਪਾਸੇ ਪੜ੍ਹਿਆ ਜਾਂਦਾ) ਵਿਚ ਪਾਇਆ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਦਾ ਨਾਂ ਚਾਰ ਇਬਰਾਨੀ ਅੱਖਰਾਂ ਯੋਧ, ਹੇ, ਵੌਹ ਅਤੇ ਹੇ ਵਿਚ ਲਿਖਿਆ ਜਾਂਦਾ ਹੈ ਤੇ ਆਮ ਤੌਰ ਤੇ ਇਸ ਨੂੰ ਅੰਗ੍ਰੇਜ਼ੀ ਵਿਚ YHWH ਲਿਖਿਆ ਜਾਂਦਾ ਹੈ।

ਪੁਰਾਣੇ ਜ਼ਮਾਨੇ ਵਿਚ ਯਹੂਦੀਆਂ ਨੂੰ ਵਹਿਮ ਸੀ ਕਿ ਪਰਮੇਸ਼ੁਰ ਦਾ ਨਾਂ ਵਰਤਣਾ ਗ਼ਲਤ ਹੈ। ਉਨ੍ਹਾਂ ਨੇ ਆਪਣੀਆਂ ਲਿਖਤਾਂ ਵਿਚ ਪਰਮੇਸ਼ੁਰ ਦੇ ਨਾਂ ਨੂੰ ਵਰਤਣਾ ਛੱਡ ਦਿੱਤਾ ਤੇ ਇਸ ਦੀ ਜਗ੍ਹਾ ਹੋਰ ਨਾਂ ਵਰਤਣ ਲੱਗ ਪਏ। ਪਰ ਕਈ ਬਾਈਬਲਾਂ ਵਿਚ ਪਰਮੇਸ਼ੁਰ ਦਾ ਨਾਂ “ਯਾਹਵੇਹ” ਜਾਂ “ਯਹੋਵਾਹ” ਪਾਇਆ ਜਾਂਦਾ ਹੈ। ਇਨ੍ਹਾਂ ਵਿੱਚੋਂ ਇਕ ਹੈ ਕੈਥੋਲਿਕ ਜਰੂਸਲਮ ਬਾਈਬਲ। ਇਸ ਤਰਜਮੇ ਦੇ ਅਨੁਸਾਰ ਜਦੋਂ ਮੂਸਾ ਨੇ ਪਰਮੇਸ਼ੁਰ ਨੂੰ ਪੁੱਛਿਆ ਕਿ ਉਹ ਇਸਰਾਏਲੀਆਂ ਨੂੰ ਕੀ ਦੱਸੇ ਜੇ ਉਨ੍ਹਾਂ ਨੇ ਕਿਹਾ ਕਿ ਉਸ ਨੂੰ ਕਿਸ ਨੇ ਭੇਜਿਆ ਹੈ, ਤਾਂ ਪਰਮੇਸ਼ੁਰ ਨੇ ਕਿਹਾ: “ਤੂੰ ਇਸਰਾਏਲੀਆਂ ਨੂੰ ਐਉਂ ਆਖੀਂ: ‘ਯਾਹਵੇਹ ਤੁਹਾਡੇ ਪਿਉ ਦਾਦਿਆਂ ਦੇ ਪਰਮੇਸ਼ੁਰ, ਅਬਰਾਹਾਮ ਦੇ ਪਰਮੇਸ਼ੁਰ, ਇਸਹਾਕ ਦੇ ਪਰਮੇਸ਼ੁਰ, ਅਰ ਯਾਕੂਬ ਦੇ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ।’ ਸਦੀਪ ਕਾਲ ਤੋਂ ਮੇਰਾ ਏਹੋ ਹੀ ਨਾਮ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਮੈਨੂੰ ਇਸੇ ਨਾਂ ਨਾਲ ਪੁਕਾਰਨਗੀਆਂ।”—ਕੂਚ 3:15.

ਯਿਸੂ ਨੇ ਵੀ ਪ੍ਰਾਰਥਨਾ ਕਰਦੇ ਸਮੇਂ ਪਰਮੇਸ਼ੁਰ ਦੇ ਨਾਂ ਦੀ ਵਰਤੋਂ ਬਾਰੇ ਕਿਹਾ ਸੀ: “ਮੈਂ ਤੇਰਾ ਨਾਮ ਏਹਨਾਂ ਉੱਤੇ ਪਰਗਟ ਕੀਤਾ ਅਤੇ ਪਰਗਟ ਕਰਾਂਗਾ।” ਬਾਈਬਲ ਵਿਚ ਦਰਜ ਮਸ਼ਹੂਰ ਪ੍ਰਾਰਥਨਾ ਵਿਚ ਯਿਸੂ ਨੇ ਕਿਹਾ ਸੀ: “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ।”—ਯੂਹੰਨਾ 17:26; ਮੱਤੀ 6:9.

ਪੌਪ ਬੈਨੇਡਿਕਟ 16ਵੇਂ ਨੇ ਆਪਣੀ ਕਿਤਾਬ ‘ਜੀਜ਼ਸ ਆਫ਼ ਨਾਜ਼ਰਥ’ ਵਿਚ ਪਰਮੇਸ਼ੁਰ ਦੇ ਨਾਂ ਬਾਰੇ ਇਕ ਗੱਲ ਕਹੀ ਜਿਸ ਨੂੰ ਜਾਣ ਕੇ ਤੁਸੀਂ ਸ਼ਾਇਦ ਹੈਰਾਨ ਹੋਵੋ। ਉਸ ਨੇ ਕਿਹਾ: “ਪਰਮੇਸ਼ੁਰ ਵੱਲੋਂ ਦੱਸੇ ਨਾਂ, ਜੋ ਅੱਜ YHWH ਦੇ ਰੂਪ ਵਿਚ ਲਿਖਿਆ ਜਾਂਦਾ ਹੈ, ਨੂੰ ਉਚਾਰਣ ਤੋਂ ਇਨਕਾਰ ਕਰ ਕੇ ਇਸਰਾਏਲੀਆਂ ਨੇ ਬਿਲਕੁਲ ਸਹੀ ਕੀਤਾ ਸੀ। ਉਹ ਨਹੀਂ ਚਾਹੁੰਦੇ ਸਨ ਕਿ ਪਰਮੇਸ਼ੁਰ ਦੇ ਨਾਂ ਨੂੰ ਦੂਜੇ ਦੇਵੀ-ਦੇਵਤਿਆਂ ਦਾ ਦਰਜਾ ਦਿੱਤਾ ਜਾਵੇ। ਅੱਜ ਵੀ ਕਈ ਬਾਈਬਲਾਂ ਵਿਚ ਪਰਮੇਸ਼ੁਰ ਦਾ ਨਾਂ ਵਰਤਿਆ ਗਿਆ ਹੈ ਜੋ ਕਿ ਗ਼ਲਤ ਹੈ। ਇਸਰਾਏਲੀ ਕਦੇ ਵੀ ਪਰਮੇਸ਼ੁਰ ਦੇ ਨਾਂ ਨੂੰ ਉਚਾਰਨਾ ਨਹੀਂ ਸੀ ਚਾਹੁੰਦੇ ਕਿਉਂਕਿ ਇਹ ਕੋਈ ਮਾਮੂਲੀ ਜਿਹਾ ਨਾਂ ਨਹੀਂ ਸੀ।”

ਤੁਹਾਡਾ ਕੀ ਖ਼ਿਆਲ ਹੈ? ਕੀ ਰੱਬ ਦਾ ਨਾਂ ਵਰਤਣਾ ਸਹੀ ਹੈ ਜਾਂ ਗ਼ਲਤ? ਜੇ ਯਹੋਵਾਹ ਖ਼ੁਦ ਕਹਿੰਦਾ ਹੈ ਕਿ “ਸਦੀਪ ਕਾਲ ਤੋਂ ਮੇਰਾ ਏਹੋ ਹੀ ਨਾਮ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਮੈਨੂੰ ਇਸੇ ਨਾਂ ਨਾਲ ਪੁਕਾਰਨਗੀਆਂ,” ਤਾਂ ਫਿਰ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਸਾਨੂੰ ਉਸ ਦਾ ਨਾਂ ਨਹੀਂ ਵਰਤਣਾ ਚਾਹੀਦਾ? (w08 7/1)

[ਸਫ਼ਾ 26 ਉੱਤੇ ਤਸਵੀਰ]

ਯਿਸੂ ਨੇ ਪ੍ਰਾਰਥਨਾ ਵਿਚ ਪਰਮੇਸ਼ੁਰ ਦਾ ਨਾਂ ਵਰਤਿਆ ਸੀ