Skip to content

Skip to table of contents

ਜਦੋਂ ਜ਼ਿੰਦਗੀ ਬੋਝ ਬਣ ਜਾਵੇ

ਜਦੋਂ ਜ਼ਿੰਦਗੀ ਬੋਝ ਬਣ ਜਾਵੇ

ਜਦੋਂ ਸਭ ਕੁਝ ਠੀਕ ਹੁੰਦਾ ਹੈ ਉਦੋਂ ਜ਼ਿੰਦਗੀ ਬਹੁਤ ਹੀ ਹਸੀਨ ਲੱਗਦੀ ਹੈ, ਪਰ ਉਦੋਂ ਕੀ ਜਦੋਂ ਮੁਸ਼ਕਲਾਂ ਕਰਕੇ ਅਸੀਂ ਹੋਰ ਬਰਦਾਸ਼ਤ ਨਹੀਂ ਕਰ ਸਕਦੇ?

ਮਿਸਾਲ ਲਈ, ਅਮਰੀਕਾ ਵਿਚ ਰਹਿਣ ਵਾਲੀ ਸੈਲੀ * ਦਾ ਘਰ-ਬਾਰ ਇਕ ਤੂਫ਼ਾਨ ਕਰਕੇ ਤਬਾਹ ਹੋ ਗਿਆ। ਉਹ ਦੱਸਦੀ ਹੈ: “ਮੈਨੂੰ ਨਹੀਂ ਲੱਗਦਾ ਸੀ ਕਿ ਮੈਂ ਹੋਰ ਸਹਿ ਪਾਵਾਂਗੀ। ਕਈ ਵਾਰ ਮੈਨੂੰ ਇੱਦਾਂ ਲੱਗਦਾ ਸੀ ਕਿ ਇਹ ਸਭ ਸਹਿਣਾ ਮੇਰੇ ਵੱਸੋਂ ਬਾਹਰ ਹੈ।”

ਉਦੋਂ ਕੀ ਜਦੋਂ ਸਾਡਾ ਕੋਈ ਅਜ਼ੀਜ਼ ਗੁਜ਼ਰ ਜਾਵੇ? ਆਸਟ੍ਰੇਲੀਆ ਵਿਚ ਰਹਿਣ ਵਾਲੀ ਜੇਨਿਸ ਕਹਿੰਦੀ ਹੈ: “ਜਦੋਂ ਮੇਰੇ ਦੋਨਾਂ ਮੁੰਡਿਆਂ ਦੀ ਮੌਤ ਹੋਈ, ਤਾਂ ਗਮ ਦੇ ਇਸ ਝੱਖੜ ਨੇ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਿਖੇਰ ਦਿੱਤੀ ਤੇ ਇਸ ਨੂੰ ਸਮੇਟਣਾ ਮੇਰੇ ਲਈ ਬਹੁਤ ਔਖਾ ਸੀ। ਮੈਂ ਰੱਬ ਦੇ ਤਰਲੇ ਕੀਤੇ: ‘ਰੱਬਾ, ਇਹ ਦਰਦ ਮੇਰੇ ਤੋਂ ਹੋਰ ਨਹੀਂ ਸਹਿ ਹੋਣਾ! ਮੈਨੂੰ ਅਜਿਹੀ ਨੀਂਦ ਸੁਲਾ ਦੇ ਕਿ ਮੈਂ ਦੁਬਾਰਾ ਕਦੇ ਨਾ ਜਾਗਾਂ।’”

ਡੈਨੀਅਲ ਦੀ ਜ਼ਿੰਦਗੀ ਤਬਾਹ ਹੋ ਗਈ ਜਦੋਂ ਉਸ ਦੀ ਪਤਨੀ ਨੇ ਉਸ ਨੂੰ ਧੋਖਾ ਦਿੱਤਾ। ਉਹ ਦੱਸਦਾ ਹੈ: “ਜਦੋਂ ਮੇਰੀ ਪਤਨੀ ਨੇ ਮੈਨੂੰ ਦੱਸਿਆ ਕਿ ਉਸ ਨੇ ਮੇਰੇ ਨਾਲ ਬੇਵਫ਼ਾਈ ਕੀਤੀ ਹੈ, ਤਾਂ ਇਹ ਇੱਦਾਂ ਸੀ ਜਿਵੇਂ ਕਿਸੇ ਨੇ ਛੁਰੀ ਨਾਲ ਮੇਰੇ ਦਿਲ ਨੂੰ ਵਿੰਨ੍ਹ ਦਿੱਤਾ ਹੋਵੇ। ਕਈ ਮਹੀਨਿਆਂ ਤਕ ਮੈਨੂੰ ਇੱਦਾਂ ਲੱਗਦਾ ਰਿਹਾ ਕਿ ਕੋਈ ਸੱਚੀਂ ਮੇਰੇ ਦਿਲ ਨੂੰ ਵਿੰਨ੍ਹ ਰਿਹਾ ਹੈ।”

ਪਹਿਰਾਬੁਰਜ ਦੇ ਇਸ ਅੰਕ ਵਿਚ ਦੱਸਿਆ ਜਾਵੇਗਾ ਕਿ ਤੁਸੀਂ ਜ਼ਿੰਦਗੀ ਅਜੇ ਵੀ ਖ਼ੁਸ਼ੀ-ਖ਼ੁਸ਼ੀ ਜੀ ਸਕਦੇ ਹੋ, ਚਾਹੇ

ਆਓ ਪਹਿਲਾਂ ਆਪਾਂ ਦੇਖੀਏ ਕਿ ਕੁਦਰਤੀ ਆਫ਼ਤ ਟੁੱਟਣ ʼਤੇ ਅਸੀਂ ਕੀ ਕਰ ਸਕਦੇ ਹਾਂ।

^ ਲੇਖਾਂ ਦੀ ਇਸ ਲੜੀ ਵਿਚ ਕੁਝ ਨਾਂ ਬਦਲੇ ਗਏ ਹਨ।