Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

“ਮੇਰਾ ਦਿਲ ਹਮੇਸ਼ਾ ਇਸ ਵੱਲ ਲੱਗਾ ਰਹੇਗਾ”

“ਮੇਰਾ ਦਿਲ ਹਮੇਸ਼ਾ ਇਸ ਵੱਲ ਲੱਗਾ ਰਹੇਗਾ”

ਯਹੋਵਾਹ ਨੇ ਆਪਣੇ ਲਈ ਭਵਨ ਚੁਣਿਆ (2 ਇਤਿ 7:11, 12)

ਯਹੋਵਾਹ ਦਾ ਦਿਲ ਹਮੇਸ਼ਾ ਭਵਨ ਵੱਲ ਲੱਗਾ ਰਹਿਣਾ ਸੀ ਯਾਨੀ ਉਸ ਨੂੰ ਹਮੇਸ਼ਾ ਇਸ ਗੱਲ ਦੀ ਪਰਵਾਹ ਸੀ ਕਿ ਉਸ ਦੇ ਭਵਨ ਵਿਚ ਕੀ ਹੋ ਰਿਹਾ ਸੀ (2 ਇਤਿ 7:16; w02 11/15 5 ਪੈਰਾ 1)

ਜੇ ਲੋਕਾਂ ਨੇ “ਪੂਰੇ ਦਿਲ ਨਾਲ” ਯਹੋਵਾਹ ਅੱਗੇ ਚੱਲਣਾ ਛੱਡ ਦੇਣਾ ਸੀ, ਤਾਂ ਉਸ ਨੇ ਆਪਣਾ ਭਵਨ ਨਾਸ਼ ਹੋਣ ਦੇਣਾ ਸੀ (2 ਇਤਿ 6:14; 7:19-21; it-2 1077-1078)

ਮੰਦਰ ਦੇ ਉਦਘਾਟਨ ਵੇਲੇ ਲੋਕਾਂ ਨੇ ਆਪਣੇ ਦਿਲਾਂ ਵਿਚ ਸੋਚਿਆ ਹੋਣਾ ਕਿ ਉਹ ਹਮੇਸ਼ਾ ਸਿਰਫ਼ ਯਹੋਵਾਹ ਦੀ ਭਗਤੀ ਕਰਨਗੇ। ਅਫ਼ਸੋਸ ਦੀ ਗੱਲ ਹੈ ਕਿ ਯਹੋਵਾਹ ਦੀ ਭਗਤੀ ਲਈ ਹੌਲੀ-ਹੌਲੀ ਉਨ੍ਹਾਂ ਦਾ ਜੋਸ਼ ਠੰਢਾ ਪੈ ਗਿਆ।

ਖ਼ੁਦ ਨੂੰ ਪੁੱਛੋ, ‘ਮੈਂ ਕਿਵੇਂ ਜ਼ਾਹਰ ਕਰਦਾ ਹਾਂ ਕਿ ਮੈਂ ਪੂਰੇ ਦਿਲੋਂ ਯਹੋਵਾਹ ਦੀ ਭਗਤੀ ਕਰਦਾ ਹਾਂ?’