Skip to content

Skip to table of contents

ਗੀਤ 40

ਸਾਡੀ ਭਗਤੀ ਦਾ ਹੱਕਦਾਰ ਕੌਣ ਹੈ?

ਸਾਡੀ ਭਗਤੀ ਦਾ ਹੱਕਦਾਰ ਕੌਣ ਹੈ?

(ਰੋਮੀਆਂ 14:8)

  1. 1. ਤੂੰ ਕਿਸ ਰੱਬ ਨੂੰ ਪੂਜੇਂ?

    ਤੂੰ ਦੇਵੇਂਗਾ ਕਿਸ ਦਾ ਸਾਥ?

    ਜਿਸ ਅੱਗੇ ਨਿਵਾਏ ਸਿਰ ਆਪਣਾ

    ਉਹੀ ਈਸ਼ਵਰ ਬਣੇ ਤੇਰਾ

    ਹੈ ਇੱਕੋ ਹੀ ਖ਼ੁਦਾ

    ਜੋ ਬੰਦਗੀ ਦਾ ਹੱਕਦਾਰ

    ਕਰ ਲੈ ਫ਼ੈਸਲਾ ਕਿਸ ਨੂੰ ਦਿਲ ਦੇਣਾ

    ਕੌਣ ਤੇਰਾ ਸਿਰਜਣਹਾਰ?

  2. 2. ਤੂੰ ਕਿਸ ਰੱਬ ਨੂੰ ਪੂਜੇਂ?

    ਤੂੰ ਦੇਵੇਂਗਾ ਕਿਸ ਦਾ ਸਾਥ?

    ਕੌਣ ਸੱਚਾ ਖ਼ੁਦਾ, ਕੌਣ ਹੈ ਝੂਠਾ

    ਤੂੰ ਕਿਸ ਰੱਬ ਦਾ ਲੜ ਹੈ ਫੜਨਾ?

    ਦੁਨੀਆਂ ਤੋਂ ਨਾ ਡਰੀਂ

    ਸੱਚਾਈ ਦਾ ਪੱਖ ਲਵੀਂ

    ਯਹੋਵਾਹ ਦਾ ਤੂੰ ਹਰ ਕਹਿਣਾ ਮੰਨੀਂ

    ਰਾਹ ਜੀਵਨ ਦਾ ਹੀ ਚੁਣੀਂ

  3. 3. ਮੈਂ ਰੱਬ ਦਾ ਸੇਵਕ ਹਾਂ

    ਯਹੋਵਾਹ ਹੈ ਜਿਸ ਦਾ ਨਾਂ

    ਜੀਵਾਂ ਜਾਂ ਮਰਾਂ, ਵਫ਼ਾ ਕਰਾਂ

    ਹਰ ਵਾਅਦਾ ਮੈਂ ਨਿਭਾਵਾਂਗਾ

    ਬੇਟਾ ਤੂੰ ਵਾਰਿਆ

    ਸਾਹਾਂ ਤੋਂ ਸੀ ਜੋ ਪਿਆਰਾ

    ਯਹੋਵਾਹ ਤੇਰੀ ਕਰਾਂਗਾ ਸੇਵਾ

    ਇਹੀ ਮੇਰਾ ਇਰਾਦਾ