Skip to content

Skip to table of contents

ਗੀਤ14

ਰਾਜਿਆਂ ਦੇ ਰਾਜੇ ਯਿਸੂ ਦੀ ਤਾਰੀਫ਼ ਕਰੋ

ਰਾਜਿਆਂ ਦੇ ਰਾਜੇ ਯਿਸੂ ਦੀ ਤਾਰੀਫ਼ ਕਰੋ

(ਜ਼ਬੂਰ 2:12)

  1. 1. ਇਸ ਧਰਤੀ ਦੇ ਹਰ ਕੋਨੇ ਤੋਂ

    ਹੈ ਲੋਕਾਂ ਦੀ ਭੀੜ ਆਈ

    ਮਸੀਹ ਤੇ ਉਸ ਦੇ ਸਾਥੀ ਮਿਲ

    ਕਰਦੇ ਨੇ ਹੁਣ ਅਗਵਾਈ

    ਰਾਜ ਸੁਰਗਾਂ ਵਿਚ ਯਹੋਵਾਹ ਦਾ

    ਹਰ ਬੋਲ ਹੋਵੇ ਉਸਦਾ ਪੂਰਾ

    ਹੈ ਦਿਲ ਦੀ ਖ਼ੁਸ਼ੀ, ਸਾਡੀ ਆਸ਼ਾ

    ਰੱਬ ਨੇ ਦਾਤ ਹੈ ਝੋਲ਼ੀ ਪਾਈ

    (ਕੋਰਸ)

    ਸਾਡਾ ਮਹਾਰਾਜਾ, ਹੈ ਯਹੋਵਾਹ ਪਿਤਾ

    ਯਿਸੂ ਹੈ ਰਾਜਿਆਂ ਦਾ ਰਾਜਾ

    ਸਿਰ ਨਿਵਾਓ ਸਾਰੇ ਆਦਰ ਦੇ ਨਾਲ

    ਦਿਲੋਂ ਕਰੋ ਤਾਰੀਫ਼ਾਂ

  2. 2. ਹੱਕਦਾਰ ਹੈ ਯਿਸੂ ਸਿਫ਼ਤਾਂ ਦਾ

    ਉਹ ਸਾਡਾ ਮੁਕਤੀਦਾਤਾ

    ਹੈ ਸ਼ਾਂਤੀ ਦਾ ਉਹ ਰਾਜਕੁਮਾਰ

    ਖ਼ੁਸ਼ੀ ਦਾ ਹੈ ਨਜ਼ਾਰਾ

    ਅਸੀਸਾਂ ਦਾ ਦਰਿਆ ਵਗੇ

    ਡਰ, ਗਮ ਕਿਤੇ ਵੀ ਨਾ ਦਿਸੇ

    ਮੌਤ ਦੀ ਨੀਂਦਰੋ ਸਾਰੇ ਜਾਗੇ

    ਦਿਨ ਖਿੜੇ, ਸੁਨਹਿਰੀ ਸ਼ਾਮਾਂ

    (ਕੋਰਸ)

    ਸਾਡਾ ਮਹਾਰਾਜਾ, ਹੈ ਯਹੋਵਾਹ ਪਿਤਾ

    ਯਿਸੂ ਹੈ ਰਾਜਿਆਂ ਦਾ ਰਾਜਾ

    ਸਿਰ ਨਿਵਾਓ ਸਾਰੇ ਆਦਰ ਦੇ ਨਾਲ

    ਦਿਲੋਂ ਕਰੋ ਤਾਰੀਫ਼ਾਂ