Skip to content

Skip to table of contents

ਗੀਤ 122

ਤਕੜੇ ਹੋਵੋ, ਦ੍ਰਿੜ੍ਹ ਬਣੋ!

ਤਕੜੇ ਹੋਵੋ, ਦ੍ਰਿੜ੍ਹ ਬਣੋ!

(1 ਕੁਰਿੰਥੀਆਂ 15:58)

  1. 1. ਫੈਲਿਆ ਹਰ ਪਾਸੇ ਡਰ ਦਾ ਸਾਇਆ

    ਦਿਲ ਪਰੇਸ਼ਾਨ, ਦੁੱਖ ਦਾ ਨੇਰ੍ਹਾ ਛਾਇਆ

    ਰੱਬ ਨੇ ਸਾਡਾ ਰੌਸ਼ਨਾਇਆ ਜੀਵਨ

    ਨਾ ਕਦੇ ਹਾਰਾਂਗੇ ਮਨ

    (ਕੋਰਸ)

    ਹਰ ਪਲ ਹਿੰਮਤ ਰੱਖਾਂਗੇ

    ਜੱਗ ਤੋਂ ਜੁਦਾ ਰਹਾਂਗੇ

    ਛੱਡਾਂਗੇ ਨਾ ਵਫ਼ਾ

    ਮਿਲੇ ਜੀਵਨ-ਤੋਹਫ਼ਾ

  2. 2. ਬੁਰਾ ਜ਼ਮਾਨਾ, ਦੁਸ਼ਮਣ ਹੈ ਜਹਾਨ

    ਦਿਲ ਨੂੰ ਬਹਿਕਾਵੇ ਹਰ ਚੀਜ਼ ਬੇਈਮਾਨ

    ਸੰਭਲ ਕੇ ਰੱਖਾਂਗੇ ਅਸਾਂ ਕਦਮ,

    ਰਹਾਂਗੇ ਨਿਰਮਲ ਹਰਦਮ

    (ਕੋਰਸ)

    ਹਰ ਪਲ ਹਿੰਮਤ ਰੱਖਾਂਗੇ

    ਜੱਗ ਤੋਂ ਜੁਦਾ ਰਹਾਂਗੇ

    ਛੱਡਾਂਗੇ ਨਾ ਵਫ਼ਾ

    ਮਿਲੇ ਜੀਵਨ-ਤੋਹਫ਼ਾ

  3. 3. ਸਦਾ ਰਹਾਂਗੇ ਯਹੋਵਾਹ ਨੇੜੇ

    ਸੇਵਾ ਅਸੀਂ ਕਰਦੇ ਜਿੰਦ-ਜਾਨ ਲਾ ਕੇ

    ਰੌਸ਼ਨੀ ਤੇਰੇ ਬਚਨ ਦੀ ਫੈਲੀ

    ਦੁਨੀਆਂ ਹੋਈ ਰੰਗੀਨ

    (ਕੋਰਸ)

    ਹਰ ਪਲ ਹਿੰਮਤ ਰੱਖਾਂਗੇ

    ਜੱਗ ਤੋਂ ਜੁਦਾ ਰਹਾਂਗੇ

    ਛੱਡਾਂਗੇ ਨਾ ਵਫ਼ਾ

    ਮਿਲੇ ਜੀਵਨ-ਤੋਹਫ਼ਾ

(ਲੂਕਾ 21:9; 1 ਪਤ. 4:7 ਵੀ ਦੇਖੋ।)