ਬ੍ਰਾਡਕਾਸਟਿੰਗ ਦੇ ਗੀਤ

ਉਹ ਗੀਤ ਸੁਣਨ ਦਾ ਮਜ਼ਾ ਲਓ ਜਿਨ੍ਹਾਂ ਨਾਲ ਪਰਮੇਸ਼ੁਰ ਤੋਂ ਮਿਲੀ ਹਰ ਚੀਜ਼ ਲਈ ਸਾਡੀ ਕਦਰ ਵਧੇਗੀ

ਦੇਖੋ ਜ਼ਰਾ ਉਹ ਹਸੀਨ ਮੰਜ਼ਰ!

ਭਵਿੱਖ ਵਿਚ ਇਕ ਨਵੀਂ ਸਵੇਰ ਸਾਡਾ ਇੰਤਜ਼ਾਰ ਕਰ ਰਹੀ ਹੈ।

ਦੋ ਦਿਲ, ਇਕ ਧੜਕਣ

ਜੇ ਤੁਸੀਂ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਯਹੋਵਾਹ ਨੂੰ ਪਹਿਲ ਦਿਓਗੇ, ਤਾਂ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ।

ਮੈਨੂੰ ਹਿੰਮਤ ਦੇ

ਯਹੋਵਾਹ ਸਾਨੂੰ ਕਿਸੇ ਵੀ ਅਜ਼ਮਾਇਸ਼ ਦਾ ਸਾਮ੍ਹਣਾ ਕਰਨ ਲਈ ਦਲੇਰ ਬਣਾ ਸਕਦਾ ਹੈ।

ਦੁਨੀਆਂ ਆ ਗਈ ਨਵੀਂ

ਅਸੀਂ ਜੋ ਵੀ ਸੋਚਦੇ ਹਾਂ, ਉਸ ਦਾ ਸਾਡੇ ʼਤੇ ਡੂੰਘਾ ਅਸਰ ਪੈਂਦਾ ਹੈ। ਇਸ ਗੀਤ ਦੀ ਮਦਦ ਨਾਲ ਅਸੀਂ ਨਵੀਂ ਦੁਨੀਆਂ ਨੂੰ ਮਨ ਦੀਆਂ ਅੱਖਾਂ ਨਾਲ ਦੇਖ ਸਕਦੇ ਹਾਂ।

ਮੇਰੀ ਜਾਨ ਰੱਬ ਦੇ ਨਾਂ

ਯਹੋਵਾਹ ਨੂੰ ਪਿਆਰ ਕਰਨ ਕਰਕੇ ਅਸੀਂ ਸਮਰਪਣ ਅਤੇ ਬਪਤਿਸਮਾ ਲੈਣ ਲਈ ਕਦਮ ਚੁੱਕਦੇ ਹਾਂ।

ਪਿਆਰ ਕਦੇ ਮਿਟਦਾ ਨਹੀਂ

ਯਹੋਵਾਹ ਦਾ ਪਿਆਰ ਕਦੇ ਨਹੀਂ ਮਿਟਦਾ। ਇਸ ਤੋਂ ਸਾਨੂੰ ਖ਼ੁਸ਼ੀ ਅਤੇ ਦਿਲਾਸਾ ਮਿਲਦਾ ਹੈ।

ਯਹੋਵਾਹ ਨੂੰ ਆਪਣਾ ਬੋਝ ਦਿਓ

ਜਦ ਤੁਸੀਂ ਮਾਯੂਸ ਹੋ, ਤਾਂ ਭਰੋਸਾ ਰੱਖੋ ਕਿ ਯਹੋਵਾਹ ਤੁਹਾਨੂੰ ਤਾਕਤ ਅਤੇ ਹਿੰਮਤ ਦੇਵੇਗਾ।

ਦਿਲੋਂ ਮਾਫ਼ ਕਰੋ

ਕੀ ਕਿਸੇ ਨੇ ਤੁਹਾਡਾ ਦਿਲ ਦੁਖਾਇਆ ਹੈ? ਕੀ ਉਸ ਨੂੰ ਮਾਫ਼ ਕਰਨਾ ਤੁਹਾਨੂੰ ਔਖਾ ਲੱਗਦਾ ਹੈ? ਦੇਖੋ ਕਿ ਮਾਫ਼ ਕਰਨ ਲਈ ਤੁਹਾਨੂੰ ਕੀ ਕਰਨਾ ਪਵੇਗਾ।

ਜ਼ਿੰਦਗੀ ਦੀ ਦੌੜ

ਜ਼ਿੰਦਗੀ ਦੀ ਦੌੜ ਜਿੱਤਣ ਲਈ ਸੋਚ-ਸਮਝ ਕੇ ਸਹੀ ਫ਼ੈਸਲੇ ਕਰੋ।

ਨਾ ਹਾਰਾਂਗੇ ਹਿੰਮਤ

ਇਕ ਮਜ਼ਬੂਤ ਇਮਾਰਤ ਵਾਂਗ ਪੱਕੀ ਨਿਹਚਾ ਉਸਾਰਨ ਲਈ ਵੀ ਵਧੀਆ ਚੀਜ਼ਾਂ ਦੀ ਲੋੜ ਹੁੰਦੀ ਹੈ।

ਮੇਰਾ ਪਿਆਰ, ਮੇਰੀ ਜਾਨ

ਯਹੋਵਾਹ ਵੱਲੋਂ ਮਿਲੀ ਵਿਆਹ ਦੀ ਦਾਤ ਦਾ ਆਨੰਦ ਮਾਣੋ।

ਆਪਣੇ ਦਿਲ ਦੀ ਰਾਖੀ ਕਰੋ

ਯਹੋਵਾਹ ਦੀ ਮਦਦ ਨਾਲ ਤੁਸੀਂ ਪਰੇਸ਼ਾਨ ਕਰਨ ਵਾਲੇ ਜਜ਼ਬਾਤਾਂ ʼਤੇ ਕਾਬੂ ਪਾ ਸਕਦੇ ਹੋ।

ਹੱਸੋ ਗਾਓ, ਖ਼ੁਸ਼ੀ ਪਾਓ

ਖ਼ੁਸ਼ੀ ਦਾ ਇਹ ਗੀਤ ਸਾਨੂੰ ਯਾਦ ਕਰਾਉਂਦਾ ਹੈ ਕਿ ਸਾਡੇ ਕੋਲ ਖ਼ੁਸ਼ ਰਹਿਣ ਦੇ ਬਹੁਤ ਸਾਰੇ ਕਾਰਨ ਹਨ।

ਯਹੋਵਾਹ ਦੇ ਲੋਕਾਂ ਦੀ ਏਕਤਾ

ਅਸੀਂ ਮੁਸੀਬਤਾਂ ਅਤੇ ਅਜ਼ਮਾਇਸ਼ਾਂ ਦੇ ਬਾਵਜੂਦ ਆਪਸ ਵਿਚ ਏਕਤਾ ਬਣਾ ਕੇ ਰੱਖਦੇ ਹਾਂ।

ਦਿਲ-ਜਾਨ ਲਾ ਕੇ ਯਹੋਵਾਹ ਦਾ ਨਾ ਉੱਚਾ ਕਰ

ਦਿਲ-ਜਾਨ ਲਾ ਕੇ ਯਹੋਵਾਹ ਦੀ ਸੇਵਾ ਕਰੋ। ਤੁਸੀਂ ਕਦੇ ਨਹੀਂ ਪਛਤਾਓਗੇ।

ਹਮੇਸ਼ਾ ਦੀ ਖ਼ੁਸ਼ੀ

ਯਹੋਵਾਹ ਸਾਡੀ ਖ਼ੁਸ਼ੀ ਦਾ ਸੋਮਾ ਹੈ ਅਤੇ ਹਮੇਸ਼ਾ ਰਹੇਗਾ।

ਵੇਖ ਤੂੰ ਨਵੀਂ ਦੁਨੀਆਂ

ਨਵੀਂ ਦੁਨੀਆਂ ਦੀ ਉਮੀਦ ਕਰਕੇ ਖ਼ੁਸ਼ ਰਹੋ।

ਯਹੋਵਾਹ ਲਈ ਸਮਾਂ ਕੱਢੋ

ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਯਹੋਵਾਹ ਦੇ ਕੰਮਾਂ ਵਿਚ ਰੁੱਝੇ ਰਹੋ।

ਨਿਹਚਾ ਮੇਰੀ, ਨਾ ਡੋਲੇਗੀ ਕਦੀ

ਮਨ ਦੀਆਂ ਅੱਖਾਂ ਨਾਲ ਉਸ ਨਵੀਂ ਦੁਨੀਆਂ ਨੂੰ ਦੇਖੋ ਜੋ ਰੱਬ ਤੁਹਾਨੂੰ ਦੇਵੇਗਾ।

ਯਹੋਵਾਹ ਦਾ ਘਰਾਣਾ

ਦੁਨੀਆਂ ਵਿਚ ਅਜੇ ਵੀ ਅਜਿਹੇ ਲੋਕ ਹਨ ਜੋ ਸੱਚਾਈ ਦੀ ਤਲਾਸ਼ ਵਿਚ ਹਨ। ਇਹ ਵੀਡੀਓ ਤੁਹਾਨੂੰ ਪ੍ਰੇਰਿਤ ਕਰੇਗੀ ਕਿ ਤੁਸੀਂ ਨੇਕਦਿਲ ਲੋਕਾਂ ਨੂੰ ਲੱਭਦੇ ਰਹੋ।

ਏਕਾ ਜੀ-ਜਾਨ ਤੋਂ ਪਿਆਰਾ

ਭੈਣਾਂ-ਭਰਾਵਾਂ ਦੀ ਏਕਤਾ ਅਤੇ ਯਹੋਵਾਹ ਦੀ ਮਦਦ ਸਦਕਾ ਅਸੀਂ ਕੋਈ ਵੀ ਮੁਸ਼ਕਲ ਸਹਿ ਸਕਦੇ ਹਾਂ।

ਕੌਣ ਆਸਰਾ ਹੈ ਮੇਰਾ?

ਦੇਖੋ ਕਿ ਪਰਮੇਸ਼ੁਰ ਦੇ ਇਕ ਸੇਵਕ ਨੇ ਕਿਵੇਂ ਆਪਣੇ ਚਰਵਾਹੇ ਦੀ ਆਵਾਜ਼ ਸੁਣ ਕੇ ਆਪਣੀ ਪੂਰੀ ਜ਼ਿੰਦਗੀ ਵਫ਼ਾਦਾਰੀ ਨਾਲ ਉਸਦੀ ਸੇਵਾ ਕੀਤੀ।

ਤੂੰ ਮੇਰੇ ਨਾਲ ਹੈ ਯਹੋਵਾਹ

ਯਹੋਵਾਹ ਦੀ ਮਦਦ ਸਦਕਾ ਅਸੀਂ ਕਿਸੇ ਵੀ ਤਰ੍ਹਾਂ ਦੇ ਡਰ ʼਤੇ ਕਾਬੂ ਪਾ ਸਕਦੇ ਹਾਂ।

ਦੋਸਤੀ ਬਣੀ ਰਹੇ

ਗਿਲੇ-ਸ਼ਿਕਵੇ ਭੁਲਾ ਕੇ ਫਿਰ ਤੋਂ ਦੋਸਤੀ ਕਰੋ।

ਸਿੱਖ ਲੈ ਗ਼ਲਤੀ ਤੋਂ

ਜੇ ਤੁਸੀਂ ਆਪਣੀ ਗ਼ਲਤੀ ਤੋਂ ਸਿੱਖਦੇ ਹੋ, ਤਾਂ ਤੁਸੀਂ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਤਕੜੇ ਬਣ ਜਾਓਗੇ।

ਹਮੇਸ਼ਾ ਦਾ ਜੀਵਨ

ਅਸੀਂ ਅੱਜ ਤੇ ਆਉਣ ਵਾਲੇ ਸਮੇਂ ਵਿਚ ਖ਼ੁਸ਼ੀਆਂ ਭਰੀ ਜ਼ਿੰਦਗੀ ਜੀ ਸਕਦੇ ਹਾਂ।

ਹਰ ਤਰਫ਼ ਅਮਨ ਬੇਇੰਤੇਹਾ (2022 ਵੱਡੇ ਸੰਮੇਲਨ ਦਾ ਗੀਤ)

ਆਪਣੀਆਂ ਮੁਸ਼ਕਲਾਂ ਦੀ ਬਜਾਇ ਉਸ ਸਮੇਂ ਬਾਰੇ ਸੋਚੋ ਜਦ ਰੱਬ ਧਰਤੀ ʼਤੇ ਅਮਨ-ਸ਼ਾਂਤੀ ਕਾਇਮ ਕਰੇਗਾ।

ਨਾ ਲਾਵੇਂਗਾ ਦੇਰ! (ਵੱਡੇ ਸੰਮੇਲਨ ਦਾ ਗੀਤ​—2023)

ਵਫ਼ਾਦਾਰ ਸੇਵਕਾਂ ਦੀ ਰੀਸ ਕਰਦੇ ਹੋਏ ਯਹੋਵਾਹ ਦਾ ਧੀਰਜ ਨਾਲ ਇੰਤਜ਼ਾਰ ਕਰੋ।

“ਖ਼ੁਸ਼ ਖ਼ਬਰੀ”! (2024 ਵੱਡੇ ਸੰਮੇਲਨ ਦਾ ਗੀਤ)

ਪਹਿਲੀ ਸਦੀ ਤੋਂ ਹੁਣ ਤਕ ਇਨਸਾਨਾਂ ਨੇ ਖ਼ੁਸ਼ੀ-ਖ਼ੁਸ਼ੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਹੈ। ਇਹ ਕੰਮ ਸਭ ਤੋਂ ਜ਼ਰੂਰੀ ਹੈ ਅਤੇ ਯਿਸੂ ਇਸ ਕੰਮ ਵਿਚ ਸੇਧ ਦਿੰਦਾ ਹੈ ਤੇ ਦੂਤ ਇਹ ਕੰਮ ਕਰਨ ਵਿਚ ਸਾਡੀ ਮਦਦ ਕਰਦੇ ਹਨ।