Skip to content

Skip to table of contents

ilbusca/E+ via Getty Images

ਖ਼ਬਰਦਾਰ ਰਹੋ!

ਲੋਕ ਸ਼ਾਂਤੀ ਕਿਉਂ ਨਹੀਂ ਬਣਾ ਕੇ ਰੱਖ ਸਕਦੇ?​—ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

ਲੋਕ ਸ਼ਾਂਤੀ ਕਿਉਂ ਨਹੀਂ ਬਣਾ ਕੇ ਰੱਖ ਸਕਦੇ?​—ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

 ਦੁਨੀਆਂ ਭਰ ਦੇ ਨੇਤਾ ਅਤੇ ਅੰਤਰਰਾਸ਼ਟਰੀ ਸੰਗਠਨ ਸ਼ਾਂਤੀ ਲਿਆਉਣ ਵਿਚ ਨਾਕਾਮ ਰਹੇ ਹਨ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅੱਜ ਕਿਸੇ ਵੀ ਹੋਰ ਸਮੇਂ ਨਾਲੋਂ ਜ਼ਿਆਦਾ ਦੰਗੇ-ਫ਼ਸਾਦ ਹੁੰਦੇ ਹਨ। ਲਗਭਗ 2 ਅਰਬ ਲੋਕ ਯਾਨੀ ਦੁਨੀਆਂ ਦੇ ਇਕ ਚੌਥਾਈ ਲੋਕ ਦੰਗੇ-ਫ਼ਸਾਦ ਵਾਲੇ ਇਲਾਕਿਆਂ ਵਿਚ ਰਹਿੰਦੇ ਹਨ ਜਿਸ ਕਰਕੇ ਉਨ੍ਹਾਂ ʼਤੇ ਇਸ ਦਾ ਪ੍ਰਭਾਵ ਪੈਂਦਾ ਹੈ।

 ਇਨਸਾਨ ਸ਼ਾਂਤੀ ਕਿਉਂ ਨਹੀਂ ਲਿਆ ਸਕਦੇ? ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

ਇਨਸਾਨ ਤਿੰਨ ਕਾਰਨਾਂ ਕਰਕੇ ਸ਼ਾਂਤੀ ਨਹੀਂ ਲਿਆ ਸਕਦੇ

  1.  1. ਲੋਕਾਂ ਦਾ ਰਵੱਈਆ ਇੱਦਾਂ ਦਾ ਹੈ ਜਿਸ ਕਰਕੇ ਉਹ ਸ਼ਾਂਤੀ ਬਣਾ ਕੇ ਰੱਖ ਹੀ ਨਹੀਂ ਪਾਉਂਦੇ। ਬਾਈਬਲ ਸਾਡੇ ਸਮੇਂ ਬਾਰੇ ਦੱਸਦੀ ਹੈ ਕਿ ‘ਲੋਕ ਆਪਣੇ ਆਪ ਨੂੰ ਪਿਆਰ ਕਰਨ ਵਾਲੇ, ਪੈਸੇ ਦੇ ਪ੍ਰੇਮੀ, ਸ਼ੇਖ਼ੀਬਾਜ਼, ਹੰਕਾਰੀ, ਵਿਸ਼ਵਾਸਘਾਤੀ, ਕਿਸੇ ਵੀ ਗੱਲ ʼਤੇ ਰਾਜ਼ੀ ਨਾ ਹੋਣ ਵਾਲੇ, ਅਸੰਜਮੀ, ਵਹਿਸ਼ੀ, ਜ਼ਿੱਦੀ ਅਤੇ ਘਮੰਡ ਨਾਲ ਫੁੱਲੇ ਹੋਏ ਹੋਣਗੇ।’​—2 ਤਿਮੋਥਿਉਸ 3:2-4.

  2.  2. ਜੇ ਸਾਰੇ ਇਨਸਾਨ ਇਕੱਠੇ ਮਿਲ ਵੀ ਜਾਣ, ਤਾਂ ਵੀ ਉਨ੍ਹਾਂ ਵਿਚ ਇੰਨੀ ਕਾਬਲੀਅਤ ਨਹੀਂ ਹੈ ਕਿ ਉਹ ਆਪਣੇ ਸ੍ਰਿਸ਼ਟੀਕਰਤਾ ਯਹੋਵਾਹ a ਪਰਮੇਸ਼ੁਰ ਦੀ ਮਦਦ ਤੋਂ ਬਗੈਰ ਆਪਣੀਆਂ ਮੁਸ਼ਕਲਾਂ ਦਾ ਹੱਲ ਕਰ ਸਕਣ। ਬਾਈਬਲ ਦੱਸਦੀ ਹੈ ਕਿ ਇਨਸਾਨ “ਇਸ ਕਾਬਲ ਵੀ ਨਹੀਂ ਕਿ ਆਪਣੇ ਕਦਮਾਂ ਨੂੰ ਸੇਧ ਦੇਵੇ।”​—ਯਿਰਮਿਯਾਹ 10:23.

  3.  3. ਇਸ ਦੁਨੀਆਂ ʼਤੇ ਤਾਕਤਵਰ ਅਤੇ ਦੁਸ਼ਟ ਰਾਜੇ ਸ਼ੈਤਾਨ ਦਾ ਪ੍ਰਭਾਵ ਹੈ ਜੋ “ਸਾਰੀ ਦੁਨੀਆਂ ਨੂੰ ਗੁਮਰਾਹ ਕਰਦਾ ਹੈ।” (ਪ੍ਰਕਾਸ਼ ਦੀ ਕਿਤਾਬ 12:9) ਜਦੋਂ ਤਕ “ਸਾਰੀ ਦੁਨੀਆਂ ਸ਼ੈਤਾਨ ਦੇ ਵੱਸ ਵਿਚ ਹੈ,” ਉਦੋਂ ਤਕ ਯੁੱਧ ਅਤੇ ਦੰਗੇ-ਫ਼ਸਾਦ ਹੁੰਦੇ ਰਹਿਣਗੇ।​—1 ਯੂਹੰਨਾ 5:19.

ਸ਼ਾਂਤੀ ਕੌਣ ਲਿਆ ਸਕਦਾ ਹੈ?

 ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਸ਼ਾਂਤੀ ਇਨਸਾਨਾਂ ਦੀਆਂ ਕੋਸ਼ਿਸ਼ਾਂ ਕਰਕੇ ਨਹੀਂ ਆ ਸਕਦੀ, ਸਗੋਂ ਪਰਮੇਸ਼ੁਰ ਹੀ ਸ਼ਾਂਤੀ ਲਿਆ ਸਕਦਾ ਹੈ।

  •   “ਯਹੋਵਾਹ ਕਹਿੰਦਾ ਹੈ, ‘ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੈਂ ਤੁਹਾਡੇ ਲਈ ਕੀ ਕਰਨ ਦਾ ਇਰਾਦਾ ਕੀਤਾ ਹੈ। ਮੈਂ ਤੁਹਾਡੇ ਉੱਤੇ ਬਿਪਤਾ ਨਹੀਂ ਲਿਆਵਾਂਗਾ, ਸਗੋਂ ਤੁਹਾਨੂੰ ਸ਼ਾਂਤੀ ਬਖ਼ਸ਼ਾਂਗਾ। ਮੈਂ ਤੁਹਾਨੂੰ ਚੰਗਾ ਭਵਿੱਖ ਅਤੇ ਉਮੀਦ ਦਿਆਂਗਾ।’”​—ਯਿਰਮਿਯਾਹ 29:11.

 ਪਰਮੇਸ਼ੁਰ ਇਹ ਵਾਅਦਾ ਕਿਵੇਂ ਪੂਰਾ ਕਰੇਗਾ? ‘ਸ਼ਾਂਤੀ ਦਾ ਪਰਮੇਸ਼ੁਰ ਸ਼ੈਤਾਨ ਨੂੰ ਕੁਚਲ ਦੇਵੇਗਾ।’ (ਰੋਮੀਆਂ 16:20) ਪਰਮੇਸ਼ੁਰ ਆਪਣੀ ਸਵਰਗੀ ਸਰਕਾਰ ਜਿਸ ਨੂੰ ਬਾਈਬਲ ਵਿਚ ‘ਪਰਮੇਸ਼ੁਰ ਦਾ ਰਾਜ’ ਕਿਹਾ ਗਿਆ ਹੈ, ਉਸ ਰਾਹੀਂ ਦੁਨੀਆਂ ਭਰ ਵਿਚ ਸ਼ਾਂਤੀ ਕਾਇਮ ਕਰੇਗਾ। (ਲੂਕਾ 4:43) ਇਸ ਰਾਜ ਦੇ ਰਾਜੇ ਯਿਸੂ ਮਸੀਹ ਰਾਹੀਂ ਲੋਕਾਂ ਨੂੰ ਸਿਖਾਇਆ ਜਾਵੇਗਾ ਕਿ ਉਨ੍ਹਾਂ ਨੇ ਸ਼ਾਂਤੀ ਨਾਲ ਕਿੱਦਾਂ ਰਹਿਣਾ ਹੈ।​—ਯਸਾਯਾਹ 9:6, 7.

a ਯਹੋਵਾਹ ਰੱਬ ਦਾ ਨਾਂ ਹੈ।​—ਜ਼ਬੂਰਾਂ ਦੀ ਪੋਥੀ 83:18.