Skip to content

Skip to table of contents

BalanceFormcreative/iStock via Getty Images Plus

ਦੂਜਿਆਂ ਦੀ ਮਦਦ ਕਰ ਕੇ ਖ਼ੁਦ ਦਾ ਇਕੱਲਾਪਣ ਦੂਰ ਕਰੋ​—ਬਾਈਬਲ ਕੀ ਕਹਿੰਦੀ ਹੈ?

ਦੂਜਿਆਂ ਦੀ ਮਦਦ ਕਰ ਕੇ ਖ਼ੁਦ ਦਾ ਇਕੱਲਾਪਣ ਦੂਰ ਕਰੋ​—ਬਾਈਬਲ ਕੀ ਕਹਿੰਦੀ ਹੈ?

 ਦੁਨੀਆਂ ਭਰ ਵਿਚ ਬਹੁਤ ਸਾਰੇ ਲੋਕ ਇਕੱਲਾਪਣ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਕਿਸੇ ਦੇ ਦੋਸਤ ਨਹੀਂ ਬਣ ਸਕਦੇ। ਡਾਕਟਰਾਂ ਦਾ ਮੰਨਣਾ ਹੈ ਕਿ ਖ਼ੁਦ ਨੂੰ ਦੂਜਿਆਂ ਦੀ ਮਦਦ ਕਰਨ ਵਿਚ ਵਿਅਸਤ ਰੱਖ ਕੇ ਇੱਦਾਂ ਦੀਆਂ ਭਾਵਨਾਵਾਂ ʼਤੇ ਕਾਬੂ ਪਾਇਆ ਜਾ ਸਕਦਾ ਹੈ।

  •   “ਲੋੜਵੰਦਾਂ ਦੀ ਮਦਦ ਕਰ ਕੇ ਸਾਡੀ ਜ਼ਿੰਦਗੀ ਨੂੰ ਇਕ ਮਕਸਦ ਮਿਲਦਾ ਹੈ ਅਤੇ ਇਕੱਲੇਪਣ ਵਰਗੀਆਂ ਭਾਵਨਾਵਾਂ ʼਤੇ ਕਾਬੂ ਪਾਇਆ ਜਾ ਸਕਦਾ ਹੈ।”​—U.S. National Institutes of Health.

 ਬਾਈਬਲ ਸਾਨੂੰ ਵਧੀਆ ਸਲਾਹਾਂ ਦਿੰਦੀ ਹੈ ਕਿ ਅਸੀਂ ਦੂਜਿਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ। ਇਨ੍ਹਾਂ ਸਲਾਹਾਂ ਨੂੰ ਲਾਗੂ ਕਰ ਕੇ ਅਸੀਂ ਇਕੱਲੇਪਣ ਵਰਗੀਆਂ ਭਾਵਨਾਵਾਂ ਨਾਲ ਲੜ ਸਕਦੇ ਹਾਂ।

ਤੁਸੀਂ ਕੀ ਕਰ ਸਕਦੇ ਹੋ?

 ਖੁੱਲ੍ਹ-ਦਿਲੇ ਬਣੋ। ਦੂਜਿਆਂ ਨਾਲ ਸਮਾਂ ਬਿਤਾਉਣ ਦੇ ਮੌਕੇ ਭਾਲੋ। ਉਨ੍ਹਾਂ ਨਾਲ ਆਪਣੀਆਂ ਚੀਜ਼ਾਂ ਸਾਂਝੀਆਂ ਕਰਨ ਲਈ ਤਿਆਰ ਰਹੋ। ਇੱਦਾਂ ਕਰਨ ਨਾਲ ਉਹ ਤੁਹਾਡੇ ਸ਼ੁਕਰਗੁਜ਼ਾਰ ਹੋਣਗੇ ਅਤੇ ਸ਼ਾਇਦ ਇੱਦਾਂ ਤੁਹਾਡੀ ਦੋਸਤੀ ਹੋ ਜਾਵੇ।

  •   ਬਾਈਬਲ ਦਾ ਅਸੂਲ: “ਦੂਸਰਿਆਂ ਨੂੰ ਦਿੰਦੇ ਰਹੋ, ਤਾਂ ਲੋਕ ਤੁਹਾਨੂੰ ਵੀ ਦੇਣਗੇ।”​—ਲੂਕਾ 6:38.

 ਦੂਜਿਆਂ ਲਈ ਕੁਝ ਕਰੋ। ਉਨ੍ਹਾਂ ਲੋਕਾਂ ਦੀ ਮਦਦ ਕਰਨ ਦੇ ਮੌਕੇ ਭਾਲੋ ਜੋ ਔਖੇ ਸਮੇਂ ਵਿੱਚੋਂ ਲੰਘ ਰਹੇ ਹਨ। ਤੁਸੀਂ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣ ਸਕਦੇ ਹੋ ਜਾਂ ਉਨ੍ਹਾਂ ਲਈ ਕੁਝ ਇੱਦਾਂ ਦਾ ਕਰ ਸਕਦੇ ਹੋ ਜਿਸ ਨਾਲ ਉਨ੍ਹਾਂ ਦਾ ਭਾਰ ਹਲਕਾ ਹੋ ਜਾਵੇ।

  •   ਬਾਈਬਲ ਦਾ ਅਸੂਲ: “ਸੱਚਾ ਦੋਸਤ ਹਰ ਵੇਲੇ ਪਿਆਰ ਕਰਦਾ ਹੈ।”—ਕਹਾਉਤਾਂ 17:17.

 ਤੁਸੀਂ ਦੂਜਿਆਂ ਨਾਲ ਵਧੀਆ ਰਿਸ਼ਤਾ ਕਿਵੇਂ ਬਣਾਈ ਰੱਖ ਸਕਦੇ ਹੋ, ਇਸ ਬਾਰੇ ਹੋਰ ਜਾਣਨ ਲਈ “ਪਰਿਵਾਰਕ ਜ਼ਿੰਦਗੀ ਅਤੇ ਦੋਸਤੀ” ਨਾਂ ਦਾ ਲੇਖ ਪੜ੍ਹੋ।