Skip to content

Skip to table of contents

ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਕੀ ਰੱਬ ਸਾਰੀਆਂ ਪ੍ਰਾਰਥਨਾਵਾਂ ਸੁਣਦਾ ਹੈ?

ਰੱਬ ਹਰ ਕੌਮ ਦੇ ਲੋਕਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ। (ਜ਼ਬੂਰਾਂ ਦੀ ਪੋਥੀ 145:18, 19) ਉਸ ਦਾ ਬਚਨ ਬਾਈਬਲ ਹੱਲਾਸ਼ੇਰੀ ਦਿੰਦਾ ਹੈ ਕਿ ਅਸੀਂ ਕਿਸੇ ਵੀ ਮਾਮਲੇ ਬਾਰੇ ਉਸ ਨਾਲ ਗੱਲ ਕਰੀਏ। (ਫ਼ਿਲਿੱਪੀਆਂ 4:6, 7) ਪਰ ਕਈ ਪ੍ਰਾਰਥਨਾਵਾਂ ਰੱਬ ਨੂੰ ਮਨਜ਼ੂਰ ਨਹੀਂ ਹਨ। ਮਿਸਾਲ ਲਈ, ਉਹ ਰਟੀਆਂ ਹੋਈਆਂ ਪ੍ਰਾਰਥਨਾਵਾਂ ਨਹੀਂ ਸੁਣਦਾ।​—ਮੱਤੀ 6:7 ਪੜ੍ਹੋ।

ਇਸ ਦੇ ਨਾਲ-ਨਾਲ ਯਹੋਵਾਹ ਉਨ੍ਹਾਂ ਲੋਕਾਂ ਦੀਆਂ ਪ੍ਰਾਰਥਨਾਵਾਂ ਨਹੀਂ ਸੁਣਦਾ ਜੋ ਜਾਣ-ਬੁੱਝ ਕੇ ਉਸ ਦੇ ਕਾਨੂੰਨ ਤੋੜਦੇ ਹਨ। (ਕਹਾਉਤਾਂ 28:9) ਮਿਸਾਲ ਲਈ, ਬਾਈਬਲ ਦੇ ਸਮਿਆਂ ਵਿਚ ਰੱਬ ਉਨ੍ਹਾਂ ਇਜ਼ਰਾਈਲੀਆਂ ਦੀਆਂ ਪ੍ਰਾਰਥਨਾਵਾਂ ਨਹੀਂ ਸੁਣਦਾ ਸੀ ਜਿਨ੍ਹਾਂ ਦੇ ਹੱਥ ਖ਼ੂਨ ਨਾਲ ਰੰਗੇ ਹੋਏ ਸਨ। ਇਸ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਰੱਬ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਸਾਨੂੰ ਕੁਝ ਮੰਗਾਂ ਪੂਰੀਆਂ ਕਰਨ ਦੀ ਲੋੜ ਹੈ।​—ਯਸਾਯਾਹ 1:15 ਪੜ੍ਹੋ।

ਅਸੀਂ ਕਿਵੇਂ ਪ੍ਰਾਰਥਨਾ ਕਰੀਏ ਕਿ ਰੱਬ ਸਾਡੀ ਸੁਣੇ?

ਪ੍ਰਾਰਥਨਾ ਕਰਨ ਲਈ ਨਿਹਚਾ ਦੀ ਲੋੜ ਹੈ। (ਯਾਕੂਬ 1:5, 6) ਸਾਨੂੰ ਪੱਕਾ ਯਕੀਨ ਹੋਣਾ ਚਾਹੀਦਾ ਹੈ ਕਿ ਰੱਬ ਹੈ ਅਤੇ ਉਸ ਨੂੰ ਸਾਡਾ ਫ਼ਿਕਰ ਹੈ। ਨਿਹਚਾ ਰੱਬ ਦੇ ਬਚਨ ਵਿਚ ਦਿੱਤੇ ਸਬੂਤਾਂ ਅਤੇ ਵਾਅਦਿਆਂ ਉੱਤੇ ਆਧਾਰਿਤ ਹੈ। ਇਸ ਲਈ ਬਾਈਬਲ ਪੜ੍ਹਨ ਨਾਲ ਅਸੀਂ ਆਪਣੀ ਨਿਹਚਾ ਪੱਕੀ ਕਰ ਸਕਦੇ ਹਾਂ।​—ਇਬਰਾਨੀਆਂ 11:1, 6 ਪੜ੍ਹੋ।

ਸਾਨੂੰ ਦਿਲੋਂ ਅਤੇ ਨਿਮਰ ਹੋ ਕੇ ਪ੍ਰਾਰਥਨਾ ਕਰਨ ਦੀ ਲੋੜ ਹੈ। ਰੱਬ ਦੇ ਪੁੱਤਰ ਯਿਸੂ ਨੇ ਵੀ ਨਿਮਰ ਹੋ ਕੇ ਪ੍ਰਾਰਥਨਾ ਕੀਤੀ ਸੀ। (ਲੂਕਾ 22:41, 42) ਸਾਨੂੰ ਬਾਈਬਲ ਪੜ੍ਹ ਕੇ ਯਹੋਵਾਹ ਦੀਆਂ ਮੰਗਾਂ ਨੂੰ ਸਮਝਣਾ ਚਾਹੀਦਾ ਹੈ। ਇਹ ਕਹਿਣ ਦੀ ਬਜਾਇ ਕਿ ਰੱਬ ਸਾਡੀ ਹਰ ਇੱਛਾ ਪੂਰੀ ਕਰੇ ਸਾਨੂੰ ਪਰਮੇਸ਼ੁਰ ਦੀ ਇੱਛਾ ਮੁਤਾਬਕ ਪ੍ਰਾਰਥਨਾ ਕਰਨੀ ਚਾਹੀਦੀ ਹੈ।​—1 ਯੂਹੰਨਾ 5:14 ਪੜ੍ਹੋ। (w13-E 08/01)