Skip to content

Skip to table of contents

ਪਹਿਰਾਬੁਰਜ ਨੰ. 3 2018 | ਕੀ ਰੱਬ ਨੂੰ ਤੁਹਾਡਾ ਕੋਈ ਫ਼ਿਕਰ ਹੈ?

ਕੀ ਰੱਬ ਨੂੰ ਤੁਹਾਡਾ ਕੋਈ ਫ਼ਿਕਰ ਹੈ?

ਜਦੋਂ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਜਾਂ ਲੋਕ ਦੁੱਖ ਸਹਿੰਦੇ ਅਤੇ ਮਰ ਜਾਂਦੇ ਹਨ, ਤਾਂ ਅਸੀਂ ਸ਼ਾਇਦ ਸੋਚੀਏ ਕਿ ਰੱਬ ਇਹ ਸਾਰਾ ਕੁਝ ਦੇਖਦਾ ਵੀ ਹੈ ਜਾਂ ਨਹੀਂ ਜਾਂ ਉਸ ਨੂੰ ਕਿਸੇ ਦਾ ਫ਼ਿਕਰ ਹੈ ਵੀ ਜਾਂ ਨਹੀਂ। ਬਾਈਬਲ ਕਹਿੰਦੀ ਹੈ:

“ਕਿਉਂਕਿ ਯਹੋਵਾਹ ਦੀਆਂ ਨਜ਼ਰਾਂ ਧਰਮੀਆਂ ਉੱਤੇ ਟਿਕੀਆਂ ਹੋਈਆਂ ਹਨ ਅਤੇ ਉਸ ਦੇ ਕੰਨ ਉਨ੍ਹਾਂ ਦੀ ਫ਼ਰਿਆਦ ਸੁਣਨ ਵੱਲ ਲੱਗੇ ਹੋਏ ਹਨ; ਪਰ ਯਹੋਵਾਹ ਬੁਰੇ ਕੰਮ ਕਰਨ ਵਾਲਿਆਂ ਦੇ ਵਿਰੁੱਧ ਹੈ।”​—1 ਪਤਰਸ 3:12.

ਪਹਿਰਾਬੁਰਜ ਦੇ ਇਸ ਅੰਕ ਵਿਚ ਦੱਸਿਆ ਗਿਆ ਹੈ ਕਿ ਰੱਬ ਸਾਡੀ ਕਿਵੇਂ ਮਦਦ ਕਰਦਾ ਹੈ ਅਤੇ ਉਹ ਸਾਰੇ ਦੁੱਖਾਂ ਨੂੰ ਖ਼ਤਮ ਕਰਨ ਲਈ ਕੀ ਕਰ ਰਿਹਾ ਹੈ।

 

“ਰੱਬ ਕਿੱਥੇ ਸੀ?”

ਮੁਸ਼ਕਲਾਂ ਆਉਣ ’ਤੇ ਕੀ ਤੁਹਾਡੇ ਮਨ ਵਿਚ ਕਦੇ ਇਹ ਸਵਾਲ ਆਇਆ ਹੈ ਕਿ ਰੱਬ ਨੂੰ ਮੇਰੀ ਪਰਵਾਹ ਹੈ?

ਕੀ ਰੱਬ ਸਾਡੇ ਵੱਲ ਧਿਆਨ ਦਿੰਦਾ ਹੈ?

ਕਿਹੜੇ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਰੱਬ ਸਾਡਾ ਭਲਾ ਕਰਨਾ ਚਾਹੁੰਦਾ ਹੈ?

ਕੀ ਰੱਬ ਤੁਹਾਨੂੰ ਸਮਝਦਾ ਹੈ?

ਰੱਬ ਸਾਨੂੰ ਜਾਣਦਾ ਹੈ ਅਤੇ ਸਾਡੇ ਸਰੀਰ ਦੀ ਬਣਤਰ ਤੋਂ ਪਤਾ ਲੱਗਦਾ ਹੈ ਕਿ ਉਹ ਸਾਨੂੰ ਸਾਡੇ ਤੋਂ ਵੱਧ ਜਾਣਦਾ ਹੈ।

ਕੀ ਰੱਬ ਨੂੰ ਸਾਡੇ ਨਾਲ ਹਮਦਰਦੀ ਹੈ?

ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਰੱਬ ਸਾਡੇ ਵੱਲ ਧਿਆਨ ਦਿੰਦਾ ਹੈ, ਸਾਨੂੰ ਸਮਝਦਾ ਹੈ ਅਤੇ ਸਾਡੇ ਦੁੱਖਾਂ ਵਿਚ ਦੁਖੀ ਹੁੰਦਾ ਹੈ।

ਕੀ ਰੱਬ ਦੁੱਖ-ਤਕਲੀਫ਼ਾਂ ਲਿਆ ਕੇ ਸਾਨੂੰ ਸਜ਼ਾ ਦਿੰਦਾ ਹੈ?

ਕੀ ਰੱਬ ਬੀਮਾਰੀਆਂ ਜਾਂ ਹਾਦਸਿਆਂ ਰਾਹੀਂ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦਿੰਦਾ ਹੈ?

ਕੌਣ ਜ਼ਿੰਮੇਵਾਰ ਹੈ?

ਬਾਈਬਲ ਵਿਚ ਇਨਸਾਨਾਂ ਦੀਆਂ ਦੁੱਖ-ਤਕਲੀਫ਼ਾਂ ਦੇ ਤਿੰਨ ਮੁੱਖ ਕਾਰਨ ਦੱਸੇ ਗਏ ਹਨ।

ਰੱਬ ਛੇਤੀ ਹੀ ਦੁੱਖਾਂ ਨੂੰ ਖ਼ਤਮ ਕਰੇਗਾ

ਸਾਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਰੱਬ ਬਹੁਤ ਜਲਦ ਦੁੱਖ ਅਤੇ ਅਨਿਆਂ ਖ਼ਤਮ ਕਰ ਦੇਵੇਗਾ?

ਇਹ ਜਾਣ ਕੇ ਕੀ ਫ਼ਾਇਦਾ ਹੁੰਦਾ ਹੈ ਕਿ ਰੱਬ ਨੂੰ ਸਾਡਾ ਫ਼ਿਕਰ ਹੈ?

ਬਾਈਬਲ ਦੀ ਮਦਦ ਨਾਲ ਭਵਿੱਖ ਬਾਰੇ ਕੀਤੇ ਰੱਬ ਦੇ ਵਾਅਦੇ ’ਤੇ ਸਾਡਾ ਭਰੋਸਾ ਪੱਕਾ ਹੋ ਸਕਦਾ ਹੈ।

ਰੱਬ ਨੂੰ ਤੁਹਾਡੇ ਦੁੱਖ ਦੇਖ ਕੇ ਕਿੱਦਾਂ ਲੱਗਦਾ?

ਬਾਈਬਲ ਦੀਆਂ ਇਨ੍ਹਾਂ ਆਇਤਾਂ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਰੱਬ ਤੁਹਾਡੇ ਦੁੱਖਾਂ ਨੂੰ ਦੇਖ ਕੇ ਕਿਵੇਂ ਮਹਿਸੂਸ ਕਰਦਾ ਹੈ।