Skip to content

Skip to table of contents

ਬਾਈਬਲ ਕੀ ਕਹਿੰਦੀ ਹੈ | ਦੂਤ

ਦੂਤ

ਦੂਤ

ਦੂਤਾਂ ਬਾਰੇ ਕਿਤਾਬਾਂ ਵਿਚ ਲਿਖਿਆ ਜਾਂਦਾ ਹੈ, ਉਨ੍ਹਾਂ ਦੀਆਂ ਤਸਵੀਰਾਂ ਬਣਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਫ਼ਿਲਮਾਂ ਵਿਚ ਦਿਖਾਇਆ ਜਾਂਦਾ ਹੈ। ਪਰ ਦੂਤ ਕੌਣ ਹਨ ਅਤੇ ਉਹ ਕੀ ਕਰਦੇ ਹਨ?

ਦੂਤ ਕੌਣ ਹਨ?

ਬਾਈਬਲ ਕੀ ਕਹਿੰਦੀ ਹੈ?

 

ਸਰਬਸ਼ਕਤੀਮਾਨ ਰੱਬ ਨੇ ਬ੍ਰਹਿਮੰਡ ਅਤੇ ਪਹਿਲੇ ਇਨਸਾਨ ਨੂੰ ਬਣਾਉਣ ਤੋਂ ਪਹਿਲਾਂ ਦੂਤ ਬਣਾਏ। ਦੂਤ ਇਨਸਾਨਾਂ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹਨ। ਉਹ ਰੱਬ ਦੇ ਨਾਲ ਰਹਿੰਦੇ ਹਨ ਜਿੱਥੇ ਇਨਸਾਨ ਨਾ ਤਾਂ ਜਾ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਦੇਖ ਸਕਦੇ ਹਨ। (ਅੱਯੂਬ 38:4, 7) ਬਾਈਬਲ ਦੱਸਦੀ ਹੈ ਕਿ ਰੱਬ ਦੇ ਬਹੁਤ ਸਾਰੇ ਦੂਤ ਉਸ ਦੇ ਵਫ਼ਾਦਾਰ ਹਨ।ਇਬਰਾਨੀਆਂ 1:7, 14. *

ਦੂਤਾਂ ਦੀ ਗਿਣਤੀ ਕਿੰਨੀ ਕੁ ਹੈ? ਅਣਗਿਣਤ। ਰੱਬ ਦੇ ਸਿੰਘਾਸਣ ਦੇ ਆਲੇ-ਦੁਆਲੇ “ਲੱਖਾਂ-ਕਰੋੜਾਂ ਤੇ ਹਜ਼ਾਰਾਂ-ਹਜ਼ਾਰ” ਦੂਤ ਹਨ।—ਪ੍ਰਕਾਸ਼ ਦੀ ਕਿਤਾਬ 5:11.

“ਮੈਂ ਸਿੰਘਾਸਣ . . . ਦੇ ਆਲੇ-ਦੁਆਲੇ ਦੂਤ ਦੇਖੇ ਜਿਨ੍ਹਾਂ ਦੀ ਗਿਣਤੀ ਲੱਖਾਂ-ਕਰੋੜਾਂ ਤੇ ਹਜ਼ਾਰਾਂ-ਹਜ਼ਾਰ ਸੀ।”ਪ੍ਰਕਾਸ਼ ਦੀ ਕਿਤਾਬ 5:11.

ਪੁਰਾਣੇ ਸਮਿਆਂ ਵਿਚ ਦੂਤ ਕੀ ਕਰਦੇ ਸਨ?

ਬਾਈਬਲ ਕੀ ਕਹਿੰਦੀ ਹੈ?

 

ਦੂਤ ਅਕਸਰ ਰੱਬ ਦੇ ਸੰਦੇਸ਼ਵਾਹਕਾਂ ਵਜੋਂ ਸੇਵਾ ਕਰਦੇ ਸਨ। * ਬਾਈਬਲ ਇਹ ਵੀ ਦੱਸਦੀ ਹੈ ਕਿ ਰੱਬ ਦੀ ਤਾਕਤ ਨਾਲ ਉਹ ਚਮਤਕਾਰ ਵੀ ਕਰਦੇ ਸਨ। ਰੱਬ ਨੇ ਇਕ ਦੂਤ ਭੇਜਿਆ ਤਾਂਕਿ ਉਹ ਅਬਰਾਹਾਮ ਨੂੰ ਬਰਕਤ ਦੇਵੇ। ਨਾਲੇ ਉਸ ਨੂੰ ਆਪਣੇ ਪੁੱਤਰ ਇਸਹਾਕ ਦੀ ਬਲ਼ੀ ਦੇਣ ਤੋਂ ਰੋਕੇ। (ਉਤਪਤ 22:11-18) ਇਕ ਦੂਤ ਨੇ ਬਲ਼ਦੀ ਝਾੜੀ ਵਿਚ ਮੂਸਾ ਨੂੰ ਜ਼ਿੰਦਗੀ ਬਦਲਣ ਵਾਲਾ ਸੰਦੇਸ਼ ਦਿੱਤਾ। (ਕੂਚ 3:1, 2) ਜਦੋਂ ਦਾਨੀਏਲ ਨੂੰ ਸ਼ੇਰਾਂ ਦੇ ਘੁਰੇ ਵਿਚ ਸੁੱਟਿਆ ਗਿਆ, ਤਾਂ ‘ਪਰਮੇਸ਼ੁਰ ਨੇ ਆਪਣੇ ਦੂਤ ਨੂੰ ਭੇਜਿਆ ਅਤੇ ਸ਼ੇਰਾਂ ਦੇ ਮੂੰਹਾਂ ਨੂੰ ਬੰਦ ਰੱਖਿਆ।’ਦਾਨੀਏਲ 6:22.

“ਤਾਂ ਯਹੋਵਾਹ ਦੇ ਦੂਤ ਨੇ ਇੱਕ ਝਾੜੀ ਵਿੱਚੋਂ ਅੱਗ ਦੀ ਲਾਟ ਵਿੱਚ [ਮੂਸਾ] ਨੂੰ ਦਰਸ਼ਣ ਦਿੱਤਾ।”ਕੂਚ 3:2.

ਅੱਜ ਦੂਤ ਕੀ ਕਰਦੇ ਹਨ?

ਬਾਈਬਲ ਕੀ ਕਹਿੰਦੀ ਹੈ?

 

ਅੱਜ ਦੂਤ ਕੀ ਕਰਦੇ ਹਨ, ਇਸ ਬਾਰੇ ਅਸੀਂ ਸਾਰਾ ਕੁਝ ਨਹੀਂ ਜਾਣ ਸਕਦੇ। ਪਰ ਬਾਈਬਲ ਦੱਸਦੀ ਹੈ ਕਿ ਦੂਤ ਨੇਕਦਿਲ ਲੋਕਾਂ ਦੀ ਰੱਬ ਬਾਰੇ ਹੋਰ ਜ਼ਿਆਦਾ ਜਾਣਨ ਵਿਚ ਮਦਦ ਕਰਦੇ ਹਨ।ਰਸੂਲਾਂ ਦੇ ਕੰਮ 8:26-35; 10:1-22; ਪ੍ਰਕਾਸ਼ ਦੀ ਕਿਤਾਬ 14:6, 7.

ਯਹੋਵਾਹ ਨੇ ਸਾਡੇ ਪੂਰਵਜ ਯਾਕੂਬ ਨੂੰ ਇਕ ਸੁਪਨਾ ਦਿਖਾਇਆ। ਸੁਪਨੇ ਵਿਚ ਉਸ ਨੇ ਦੇਖਿਆ ਕਿ ਸਵਰਗ ਤੇ ਧਰਤੀ ਵਿਚਕਾਰ ਇਕ “ਪੌੜੀ” ਲੱਗੀ ਹੋਈ ਸੀ ਜਿਸ ਤੋਂ ਦੂਤ ਚੜ੍ਹਦੇ-ਉੱਤਰਦੇ ਸਨ। (ਉਤਪਤ 28:10-12) ਇਸ ਸੁਪਨੇ ਦਾ ਮਤਲਬ ਹੈ ਕਿ ਯਹੋਵਾਹ ਧਰਤੀ ’ਤੇ ਦੂਤਾਂ ਨੂੰ ਕੰਮ ਦੇ ਕੇ ਭੇਜਦਾ ਹੈ। ਨਾਲੇ ਰੱਬ ਦੂਤਾਂ ਨੂੰ ਉਨ੍ਹਾਂ ਵਫ਼ਾਦਾਰ ਇਨਸਾਨਾਂ ਦੀ ਮਦਦ ਕਰਨ ਲਈ ਭੇਜਦਾ ਹੈ ਜਿਨ੍ਹਾਂ ਨੂੰ ਉਸ ਦੀ ਮਦਦ ਦੀ ਲੋੜ ਹੈ।ਉਤਪਤ 24:40; ਕੂਚ 14:19; ਜ਼ਬੂਰਾਂ ਦੀ ਪੋਥੀ 34:7.

“ਪੌੜੀ ਧਰਤੀ ਉੱਤੇ ਰੱਖੀ ਹੋਈ ਸੀ ਅਰ ਉਸ ਦੀ ਚੋਟੀ ਅਕਾਸ਼ ਤੀਕ ਸੀ ਅਰ ਵੇਖੋ ਪਰਮੇਸ਼ੁਰ ਦੇ ਦੂਤ ਉਹ ਦੇ ਉੱਤੇ ਚੜ੍ਹਦੇ ਉੱਤਰਦੇ ਸਨ।”ਉਤਪਤ 28:12.

^ ਪੈਰਾ 6 ਬਾਈਬਲ ਦੱਸਦੀ ਹੈ ਕਿ ਕੁਝ ਦੂਤਾਂ ਨੇ ਰੱਬ ਦੇ ਖ਼ਿਲਾਫ਼ ਬਗਾਵਤ ਕਰ ਦਿੱਤੀ। ਬਾਈਬਲ ਇਨ੍ਹਾਂ ਦੂਤਾਂ ਨੂੰ ‘ਦੁਸ਼ਟ ਦੂਤ’ ਕਹਿੰਦੀ ਹੈ।ਲੂਕਾ 10:17-20.

^ ਪੈਰਾ 11 ਦਰਅਸਲ, ਬਾਈਬਲ ਵਿਚ ਮੁਢਲੀ ਇਬਰਾਨੀ ਤੇ ਯੂਨਾਨੀ ਭਾਸ਼ਾ ਵਿਚ “ਦੂਤ” ਲਈ ਵਰਤੇ ਸ਼ਬਦਾਂ ਦਾ ਮਤਲਬ “ਸੰਦੇਸ਼ਵਾਹਕ” ਹੈ।